Thursday 7 May 2020

ਸੱਚਾ ਦੇਸ਼-ਪ੍ਰੇਮ ਅਤੇ ਰਾਬਿੰਦਰਨਾਥ ਟੈਗੋਰ :

ਚਾਹੇ ਸਮੂਚਾ ਸੰਸਾਰ ਕਰੋਨਾ ਵਾਇਰਸ ਨਾਲ ਜੂਜ ਰਿਹਾ ਹੈ ਸੱਚਾ ਦੇਸ਼ ਪ੍ਰੇਮ ਕੀ ਹੈ? ਯਾਦ ਕਰਵਾਉਂਦੀ ਹੈ ੭ ਮੇਈ ਜੋ ਸ਼੍ਰੀ ਰਾਬਿੰਦਰਨਾਥ ਟੈਗੋਰ ਜੀ ਦਾ ਜਨਮ ਦਿਹਾੜਾ ਹੈਉਨ੍ਹਾਂ ਨੇ ਅਜਿਹੀਆਂ ਸ਼ਕਤੀ ਸ਼ਾਲੀ ਰਚਨਾਵਾਂ  ਨੂੰ ਹੋਂਦ ਦਿੱਤੀ ਜੋ ਸਾਡੇ ਆਜ਼ਾਦੀ ਦੇ ਸੰਗਘਰ੍ਸ਼ ਦਾ ਹਿੱਸਾ ਬਣ ਗਈਆਂਉਨ੍ਹਾਂ ਦੀ ਵਿਚਾਰਦਧਾਰਾ, ਵਿਸ਼ਵਾਸ ਅਤੇ ਕੱਮ ਉਨ੍ਹਾਂ ਦੇ ਕੱਦ ਨੂੰ ਹੋਰ ਵੀ ਉੱਚਾ ਕਰਦੇ ਹਨ[

ਜਲਿਆਂ ਵਾਲੇ ਬਾਗ਼ ਦੇ ਦੁਖਾਂਤ ਤੋਂ ਬਾਦ ਉਨ੍ਹਾਂ ਨੇ ਅੰਗਰੇਜ਼ ਵਾਇਸਰਾਇ ਨੂੰ ਲਿਖਿਆ ਕੇ ਜਿਸ ਤਰਾਂ ਨਾਵਾਜਬ ਢੰਗ ਨਾਲ ਜ਼ੁਲਮ ਹੋਇਆ ਉਹ ਇਤਿਹਾਸ ਵਿੱਚ ਇਕ ਸਭਿਅਕ ਸਰਕਾਰ ਦੀ ਬਰਾਬਰਤਾ ਨਹੀਂ ਕਰਦਾ, ਜਿਹੜੇ ਸਨਮਾਨ ਨਾਲ ਸਾਨੂੰ ਨਿਵਾਜਿਆ ਹੈ ਉਹ ਹੁਣ ਸਾਡੇ ਲਈ ਇਕ ਸ਼ਰਮ ਦਾ ਕਾਰਨ ਬਣ ਗਿਆ ਹੈ[ ਅਜਿਹਾ ਕਹਿੰਦੇ ਹੋਏ ਉਨ੍ਹਾਂ ਨੇ ਨਾਇਟਹੁਡ ਦੇ ਖਿਤਾਬ ਨੂੰ ਠੋਕਰ ਮਾਰ ਦਿੱਤੀ[

ਅਮ੍ਰਿਤਸਰ ਵਿਚ ਗੁਰਬਾਣੀ ਸੁਣ ਕੇ ਉਹ ਬਹੁਤ ਪ੍ਰਭਾਵੀ ਹੋਏ[ ਉਨ੍ਹਾਂ ਦੀਆਂ ਤਿੰਨ ਕਵਿਤਾਵਾਂ 'ਗੋਬਿੰਦ ਗੁਰੂ', 'ਵੀਰ ਗੁਰੂ' ਅਤੇ 'ਲਾਸਟ ਲੈਸਨ' ਵਰਨਣ ਯੋਗ ਹਨਉਨ੍ਹਾਂ ਦੀਆਂ ਰਚਨਾਵਾਂ ਦੀ ਇਕ ਲੰਬੀ ਸੂਚੀ ਹੈ ਜੋ ਸਿੱਖ ਇਤਿਹਾਸ ਨੂੰ ਉਜਾਗਰ ਕਰਦੀ ਹੈ ਖਾਸ ਤੋਰ ਤੇ ਬਾਬਾ ਬੰਦਾ ਸਿੰਘ ਬਹਾਦੁਰ ਜੀ ਬਾਰੇ 'ਬੰਦੀ ਵੀਰ '[

ਕਿਸੇ ਵੀ ਸੰਘਰਸ਼ ਦੀ ਸ਼ੂਰੁਆਤ ਇਕਲੇ ਕਰਨ ਲਈ  ਉਨ੍ਹਾਂ ਦੀਆਂ ਰਚਨਾਵਾਂ ਭਾਮਬੱੜ੍ਹ ਮਚਾਣ ਦਾ ਹੁਨਰ ਰੱਖਦੀਆਂ ਹਨ[ ਉਨ੍ਹਾਂ ਦੀਆਂ ਰਚਨਾਵਾਂ ਹਰ ਸਮੇਂ ਦੀਆਂ ਹਾਣੀ ਹਨਉਹ ਦਲਿਤ ਸਮਾਜ ਲਈ ਗੁਰੂਵਾਯੂਰ ਮੰਦਰ ਖੁਲਵਾਉਣ ਵਿੱਚ ਸਫਲ ਹੋਇ[ 
ਉਨ੍ਹਾਂ ਨੇ ਅਲਗ-ਅਲਗ ਵਿਚਾਰਾਂ ਨੂੰ ਸੁੰਣ ਕੇ ਸਹਿਜਤਾ ਦਾ ਪਲਾਂ ਫੜੀ ਰੱਖਣ ਲਈ ਬੜੇ ਸੋਹਣੇ ਢੰਗ ਨਾਲ ਕਿਹਾ ਕਿ ਆਪਂਣੇ ਦਰਵਾਜ਼ੇ ਅਤੇ ਖਿੜਕੀਆਂ ਖੁਲੀਆਂ ਰੱਖੋ ਤਾਂ ਕੇ ਹਵਾ ਦੇ ਬੁਲ੍ਹੇ ਅੰਦਰ ਪ੍ਰਵੇਸ਼ ਕਰ ਸੱਕਣ, ਪਰ ਸਾਵਧਾਨ ਉਹ ਉਡਾ ਕੇ ਨਾ ਲੈ ਜਾਣ[

ਅੰਤ ਵਿੱਚ ਉਨ੍ਹਾਂ ਦੇ ਵਿਚਾਰ ਜੋ ਸਾਡੇ ਦਿਲਾਂ ਅਤੇ ਦਿਮਾਗ਼ਾਂ ਵਿੱਚ ਗੂੰਜ ਪੈਦਾ ਕਰਦੇ ਹਨ ਆਪ ਨਾਲ ਸਾਂਜੇ ਕਰਦਾ ਹਾਂ ਉਨ੍ਹਾਂ ਨੇ ਕਿਹਾ: 

         "ਜਿਥੇ ਦਿਮਾਗ਼ ਡਰ ਤੋਂ ਆਜ਼ਾਦ ਹੈ, ਓਥੇ ਸਿਰ ਉੱਚਾ ਰੱਖਿਆ ਜਾ ਸਕਦਾ ਹੈ "

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਿਹ   

No comments:

Post a Comment