Saturday 15 August 2020

ਸੁਤੰਤਰਤਾ ਦਿਵਸ

 ਸਬ ਨੂੰ ਸੁਤੰਤਰਤਾ ਦਿਵਸ ਦੀ ਲੱਖ ਲੱਖ ਵਧਾਈ |

ਅੱਜ ਦੇ ਦਿਹਾੜੇ ਮਹਾਨ ਅਜ਼ਾਦੀ ਘੁਲਾਟੀਏ ਮਹਾਤਮਾ ਗਾਂਧੀ, ਪੰਡਿਤ ਜਵਾਹਰ ਲਾਲ ਨਹਿਰੂ, ਭਗੱਤ ਸਿੰਘ, ਰਾਜ ਗੁਰੂ ,  ਸੁਖਦੇਵ, ਊਧਮ ਸਿੰਘ ਅਤੇ ਅਣਗਿਣਤ ਅਜ਼ਾਦੀ ਦੇ ਯੋਦਿਆਂ ਦਾ ਸਪਨਾ ਪੂਰਾ ਹੋਇਆ| ਇਹ ਆਜ਼ਾਦੀ ਜੋ ਸਾਨੂੰ ਵਿਰਸੇ ਵਿੱਚ ਮਿਲੀ ਹੈ ਇਸ ਦਾ ਅਨੰਦ ਆਮ ਜਨਤਾ ਤਕ ਵੀ ਪਹੁੰਚਣਾ ਚਾਹੀਦਾ ਹੈ| ਸਾਨੂੰ ਸਾਰਿਆਂ ਨੂੰ ਦੇਸ਼ ਦਾ ਵਿਕਾਸ, ਜੋ ਹਰ ਪੱਖ ਤੋਂ ਹੋਵੇ, ਉਸ ਵਲ ਅਪਣਾ  ਧਿਆਨ ਕੇਂਦਰਤ ਕਰਨਾ ਚਾਹੀਦਾ ਹੈ, ਤਾਂ ਕਿ ਭਾਰਤ ਨੂੰ ਵਿਸ਼ਵ ਦੇ ਸ਼ਕਤੀ ਸ਼ਾਲੀ ਦੇਸ਼ਾ ਦੀ ਸੂਚੀ ਵਿੱਚ ਲੈ ਕੇ ਆਇਆ ਜਾ ਸਕੇ|


ਪ੍ਰੰਤੂ, ਇਕ ਵੱਡਾ ਪ੍ਰੰਤੂ, ਇਕ ਬਹੁਤ ਵੱਡਾ ਪ੍ਰੰਤੂ, ਸਾਂਨੂੰ ਇਕ ਵਾਰ ਫੇਰ ਅਜ਼ਾਦੀ ਦੀ ਜੰਗ ਵਿੱਚ ਕੁੱਦਣਾ ਪਵੇਗਾ, ਕਿਉਂਕਿ ਕੁੱਜ ਨੇਤਾ ਅਜਿਹੇ ਹਨ ਜੋ ਚਾਹੁੰਦੇ ਹਨ ਕੇ ਬੁਲ ਤਾਂ ਆਜ਼ਾਦ ਹੋਣ ਪਰ ਜ਼ੁਬਾਨ ਉਨ੍ਹਾਂ ਦੀ ਮਰਜ਼ੀ ਨਾਲ ਹਿੱਲੇ ਅਤੇ ਧਮਕਾਇਆ ਜਾਂਦਾ ਹੈ ਕਿ ਉਨ੍ਹਾਂ ਨੂੰ ਗਰੱਦਨ ਮਰੋੜ ਸਿਆਸਤ ਵੀ ਆਉਂਦੀ ਹੈ |


ਪਹਿਲਾਂ ਹੀ ਅਸੀਂ ਵੰਡ ਦਾ ਸੰਤਤਾਪ ਭੋਗ ਚੁਕੇ ਹਾਂ ਇਸ ਲਈ ਵੰਡ ਪਾਉਂਣ ਵਾਲੀ ਰਾਜਨੀਤੀ ਦਾ ਸਖ਼ਤ ਸ਼ਬਦਾਂ ਨਾਲ ਵਿਰੋਧ ਕਰਦੇ ਹਾਂ ਅਤੇ ਚੇਤਾਵਨੀ ਦਿੰਦੇ ਹਾਂ ਕੇ ਆਮ ਜਨਤਾ ਵੰਡ ਪਾਉਂਣ ਵਾਲੀ ਰਾਜਨੀਤੀ ਵਿਰੂੱਧ ਲਾਮਬੰਦ ਹੋ ਚੁਕੀ ਹੈ| 

ਇਹ ਚਿਤਾਵਨੀ ਦਿੰਦੇ ਹਾਂ --

ਐਸੇ ਮਸਲੇ ਸੁਲਝਾਤੇ ਪਲੇ ਔਰ ਬੜੇ ਹੂਏ ਹੈ |

ਇਸਕੋ ਸੁਲਝਾਨੇ ਕਾ ਹੁਨਰ ਰਖਤੇ ਹੈ ||


ਇਕ ਵਾਰ ਫੇਰ ਸਾਰਿਆਂ ਨੂੰ ਅਜ਼ਾਦੀ ਦੀ ਲੱਖ ਲੱਖ ਵਧਾਈ 

  

ਜੈ ਹਿੰਦ  ਜੈ ਭਾਰਤ 

       

Wednesday 12 August 2020

ਜਨਮ ਅਸ਼ਟਮੀ

ਜਨਮ ਅਸ਼ਟਮੀਂ ਦੀ ਆਪ ਸੱਬ ਨੂੰ ਲੱਖ ਲੱਖ ਵਧਾਈ ਹੋਵੇ ਜੀ!!

ਜਨਮਾ ਕਰਮਾ ਮੈਂ ਦਿਵਯਮ ਯੋ ਜਨਤੀ ਤੱਤਵਤਾਹ ਤਾਯਕਟਵੇ ਦੇਹਮ ਪੁਨਰ ਜਨਮ ਨੈਤਿ ਮਾਮ  ਏਤੀ| |  

ਸ਼੍ਰੀ ਮਦ ਭਗਵਤ ਗੀਤਾ ਅਨੁਸਾਰ ਸ਼੍ਰੀ ਕ੍ਰਿਸ਼ਨ ਜੀ ਨੇ ਉਪਦੇਸ਼ ਦਿੱਤਾ ਕੇ ਅਸੀਂ ਉਸ ਅਵਸਥਾ ਨੂੰ ਪ੍ਰਾਪਤ ਕਰ ਸਕਦੇ ਹਾਂ ਜਿਥੇ ਅਸੀਂ ਜਨਮ ਅਤੇ ਮੌਤ ਦੇ ਚੱਕਰ ਤੋਂ ਆਜ਼ਾਦ ਹੋ ਜਾਈਏ | 

ਪਰਮਾਤਮਾ ਨੂੰ ਸਾਡੀ ਜਾਇਦਾਦ ਨਹੀਂ ਚਾਹੀਦੀ ਜੇਕਰ ਇਕ ਗਰੀਬ ਵੀ ਸੱਚੇ ਮੰਨ ਨਾਲ ਉਨ੍ਹਾਂ ਦੀ ਪੂਜਾ ਕਰਦਾ ਹੈ ਤਾਂ ਉਹ ਉਸ ਨੂੰ ਵੀ ਸਵੀਕਾਰ ਕਰਦੇ ਹਨ | ਜੋ ਕੁੱਜ ਵੀ ਅਕਾਸ਼, ਪਾਣੀ ਜਾਂ ਧਰਤੀ ਤੇ ਹੈ, ਉਹ ਸਭ ਕੁੱਜ ਪਰਮਾਤਮਾ ਦਾ ਹੀ ਹੈ ਇਸ ਨਾਤੇ ਉਨ੍ਹਾਂ ਦੁਆਰਾ ਹੋਂਦ ਵਿਚ ਲਿਆਉਂਦੇ ਸਬ ਸਰੋਤਾਂ ਦੀ ਵਰਤੋਂ ਤੇ ਸਾਡਾ ਸੱਬ ਦਾ ਬਰਾਬਰ ਹੱਕ ਹੈ| ਸਾਨੂੰ ਕਦੀ ਵੀ ਕਿਸੇ ਦੂਸਰੇ ਦੇ ਹਿਸੇ ਤੇ ਕਬਜ਼ਾ ਨਹੀਂ ਕਰਨਾ ਚਾਹੀਦਾ| | ਇਹ ਹੀ ਸ਼ਾਂਤੀ ਦਾ ਫ਼ਾਰਮੂਲਾ ਹੈ | ਜਿਸ ਤਰਾਂ ਕਨੂੰਨ ਘਰ ਦੇ ਨਹੀਂ ਬਲਕਿ ਸਰਕਾਰ ਦੇ ਹੁੰਦੇ ਹਨ ਠੀਕ ਉਸੇ ਤਰਾਂ ਇਨਸਾਨ ਦੁਆਰਾ ਬਣਾਏ ਧਰਮ ਨਹੀਂ ਬਲਕਿ ਪਰਮਾਤਮਾ ਦੁਆਰਾ ਵਿਖਾਇਆ ਰਾਹ ਹੀ ਧਰਮ ਹੈ| 

ਭਗਵਾਨ ਸ਼੍ਰੀ ਕ੍ਰਿਸ਼ਨ ਜੀ ਨੇ ਉਪਦੇਸ਼ ਦਿੱਤਾ ਕਿ ਜਿਸਨੇ ਚੰਗੇ ਕਰਮ ਕਿਤੇ  ਹੋਣ ਉਸਦਾ ਅੰਤ ਕਦੀ ਵੀ ਬੁਰਾ ਨਹੀਂ ਹੋ ਸਕਦਾ, ਨਾ ਇਥੇ ਅਤੇ ਨਾ ਆਉਂਣ ਵਾਲੇ ਸੰਸਾਰ ਵਿਚ | ਓਹਨਾ ਇਹ ਵੀ ਪ੍ਰਵਚਨ ਕੀਤਾ ਕਿ ਜੇਕਰ ਕੋਈ ਦੂਸਰਿਆਂ ਦੇ ਸੁੱਖ ਅਤੇ ਦੁੱਖ ਨੂੰ ਅਪਣਾ ਸਮ੍ਜਦਾ ਹੈ, ਤਾਂ ਉਸ ਨੇ ਆਤਮਕ ਮਿਲਾਪ ਦੀ ਪ੍ਰਾਪਤੀ ਕਰ ਲਿੱਤੀ ਹੈ | ਓਹਨਾ ਨੇ ਇਹ ਵੀ ਉਪਦੇਸ਼ ਦਿੱਤਾ ਕੇ ਜੋ ਮੈਨੂੰ ਹਰ ਚੀਜ਼ ਵਿੱਚ ਵੇਖਦੇ ਹਨ ਅਤੇ ਹਰ ਚੀਜ਼ ਨੂੰ ਮੇਰੇ ਵਿੱਚ, ਮੈਂ ਉਨ੍ਹਾਂ ਤੋਂ ਕਦੇ ਵੀ ਦੂਰ ਨਹੀਂ ਅਤੇ ਉਹ ਮੇਰੇ ਤੋਂ ਕਦੇ ਵੀ ਦੂਰ ਨਹੀਂ |

ਭਗਵਾਨ ਸ਼੍ਰੀ ਕ੍ਰਿਸ਼ਨ ਜੀ ਨੇ ਇਸ ਸੰਸਾਰ ਨੂੰ, ਇਸ ਸਮੂਚੇ ਸੰਸਾਰ ਵਾਸਤੇ ਬਹੁਤ ਉਪਦੇਸ਼ ਦਿਤੇ, ਸਾਡਾ ਫਰਜ਼ ਬਣਦਾ ਹੈ ਕੇ ਅਸੀਂ ਉਨ੍ਹਾਂ ਉਪਦੇਸ਼ਾਂ ਦੀ  ਵੱਧ ਤੋਂ ਵੱਧ ਪਾਲਣਾ ਕਰੀਏ |  

ਜੈ ਸ਼੍ਰੀ ਕ੍ਰਿਸ਼ਨ