Saturday 15 August 2020

ਸੁਤੰਤਰਤਾ ਦਿਵਸ

 ਸਬ ਨੂੰ ਸੁਤੰਤਰਤਾ ਦਿਵਸ ਦੀ ਲੱਖ ਲੱਖ ਵਧਾਈ |

ਅੱਜ ਦੇ ਦਿਹਾੜੇ ਮਹਾਨ ਅਜ਼ਾਦੀ ਘੁਲਾਟੀਏ ਮਹਾਤਮਾ ਗਾਂਧੀ, ਪੰਡਿਤ ਜਵਾਹਰ ਲਾਲ ਨਹਿਰੂ, ਭਗੱਤ ਸਿੰਘ, ਰਾਜ ਗੁਰੂ ,  ਸੁਖਦੇਵ, ਊਧਮ ਸਿੰਘ ਅਤੇ ਅਣਗਿਣਤ ਅਜ਼ਾਦੀ ਦੇ ਯੋਦਿਆਂ ਦਾ ਸਪਨਾ ਪੂਰਾ ਹੋਇਆ| ਇਹ ਆਜ਼ਾਦੀ ਜੋ ਸਾਨੂੰ ਵਿਰਸੇ ਵਿੱਚ ਮਿਲੀ ਹੈ ਇਸ ਦਾ ਅਨੰਦ ਆਮ ਜਨਤਾ ਤਕ ਵੀ ਪਹੁੰਚਣਾ ਚਾਹੀਦਾ ਹੈ| ਸਾਨੂੰ ਸਾਰਿਆਂ ਨੂੰ ਦੇਸ਼ ਦਾ ਵਿਕਾਸ, ਜੋ ਹਰ ਪੱਖ ਤੋਂ ਹੋਵੇ, ਉਸ ਵਲ ਅਪਣਾ  ਧਿਆਨ ਕੇਂਦਰਤ ਕਰਨਾ ਚਾਹੀਦਾ ਹੈ, ਤਾਂ ਕਿ ਭਾਰਤ ਨੂੰ ਵਿਸ਼ਵ ਦੇ ਸ਼ਕਤੀ ਸ਼ਾਲੀ ਦੇਸ਼ਾ ਦੀ ਸੂਚੀ ਵਿੱਚ ਲੈ ਕੇ ਆਇਆ ਜਾ ਸਕੇ|


ਪ੍ਰੰਤੂ, ਇਕ ਵੱਡਾ ਪ੍ਰੰਤੂ, ਇਕ ਬਹੁਤ ਵੱਡਾ ਪ੍ਰੰਤੂ, ਸਾਂਨੂੰ ਇਕ ਵਾਰ ਫੇਰ ਅਜ਼ਾਦੀ ਦੀ ਜੰਗ ਵਿੱਚ ਕੁੱਦਣਾ ਪਵੇਗਾ, ਕਿਉਂਕਿ ਕੁੱਜ ਨੇਤਾ ਅਜਿਹੇ ਹਨ ਜੋ ਚਾਹੁੰਦੇ ਹਨ ਕੇ ਬੁਲ ਤਾਂ ਆਜ਼ਾਦ ਹੋਣ ਪਰ ਜ਼ੁਬਾਨ ਉਨ੍ਹਾਂ ਦੀ ਮਰਜ਼ੀ ਨਾਲ ਹਿੱਲੇ ਅਤੇ ਧਮਕਾਇਆ ਜਾਂਦਾ ਹੈ ਕਿ ਉਨ੍ਹਾਂ ਨੂੰ ਗਰੱਦਨ ਮਰੋੜ ਸਿਆਸਤ ਵੀ ਆਉਂਦੀ ਹੈ |


ਪਹਿਲਾਂ ਹੀ ਅਸੀਂ ਵੰਡ ਦਾ ਸੰਤਤਾਪ ਭੋਗ ਚੁਕੇ ਹਾਂ ਇਸ ਲਈ ਵੰਡ ਪਾਉਂਣ ਵਾਲੀ ਰਾਜਨੀਤੀ ਦਾ ਸਖ਼ਤ ਸ਼ਬਦਾਂ ਨਾਲ ਵਿਰੋਧ ਕਰਦੇ ਹਾਂ ਅਤੇ ਚੇਤਾਵਨੀ ਦਿੰਦੇ ਹਾਂ ਕੇ ਆਮ ਜਨਤਾ ਵੰਡ ਪਾਉਂਣ ਵਾਲੀ ਰਾਜਨੀਤੀ ਵਿਰੂੱਧ ਲਾਮਬੰਦ ਹੋ ਚੁਕੀ ਹੈ| 

ਇਹ ਚਿਤਾਵਨੀ ਦਿੰਦੇ ਹਾਂ --

ਐਸੇ ਮਸਲੇ ਸੁਲਝਾਤੇ ਪਲੇ ਔਰ ਬੜੇ ਹੂਏ ਹੈ |

ਇਸਕੋ ਸੁਲਝਾਨੇ ਕਾ ਹੁਨਰ ਰਖਤੇ ਹੈ ||


ਇਕ ਵਾਰ ਫੇਰ ਸਾਰਿਆਂ ਨੂੰ ਅਜ਼ਾਦੀ ਦੀ ਲੱਖ ਲੱਖ ਵਧਾਈ 

  

ਜੈ ਹਿੰਦ  ਜੈ ਭਾਰਤ 

       

Wednesday 12 August 2020

ਜਨਮ ਅਸ਼ਟਮੀ

ਜਨਮ ਅਸ਼ਟਮੀਂ ਦੀ ਆਪ ਸੱਬ ਨੂੰ ਲੱਖ ਲੱਖ ਵਧਾਈ ਹੋਵੇ ਜੀ!!

ਜਨਮਾ ਕਰਮਾ ਮੈਂ ਦਿਵਯਮ ਯੋ ਜਨਤੀ ਤੱਤਵਤਾਹ ਤਾਯਕਟਵੇ ਦੇਹਮ ਪੁਨਰ ਜਨਮ ਨੈਤਿ ਮਾਮ  ਏਤੀ| |  

ਸ਼੍ਰੀ ਮਦ ਭਗਵਤ ਗੀਤਾ ਅਨੁਸਾਰ ਸ਼੍ਰੀ ਕ੍ਰਿਸ਼ਨ ਜੀ ਨੇ ਉਪਦੇਸ਼ ਦਿੱਤਾ ਕੇ ਅਸੀਂ ਉਸ ਅਵਸਥਾ ਨੂੰ ਪ੍ਰਾਪਤ ਕਰ ਸਕਦੇ ਹਾਂ ਜਿਥੇ ਅਸੀਂ ਜਨਮ ਅਤੇ ਮੌਤ ਦੇ ਚੱਕਰ ਤੋਂ ਆਜ਼ਾਦ ਹੋ ਜਾਈਏ | 

ਪਰਮਾਤਮਾ ਨੂੰ ਸਾਡੀ ਜਾਇਦਾਦ ਨਹੀਂ ਚਾਹੀਦੀ ਜੇਕਰ ਇਕ ਗਰੀਬ ਵੀ ਸੱਚੇ ਮੰਨ ਨਾਲ ਉਨ੍ਹਾਂ ਦੀ ਪੂਜਾ ਕਰਦਾ ਹੈ ਤਾਂ ਉਹ ਉਸ ਨੂੰ ਵੀ ਸਵੀਕਾਰ ਕਰਦੇ ਹਨ | ਜੋ ਕੁੱਜ ਵੀ ਅਕਾਸ਼, ਪਾਣੀ ਜਾਂ ਧਰਤੀ ਤੇ ਹੈ, ਉਹ ਸਭ ਕੁੱਜ ਪਰਮਾਤਮਾ ਦਾ ਹੀ ਹੈ ਇਸ ਨਾਤੇ ਉਨ੍ਹਾਂ ਦੁਆਰਾ ਹੋਂਦ ਵਿਚ ਲਿਆਉਂਦੇ ਸਬ ਸਰੋਤਾਂ ਦੀ ਵਰਤੋਂ ਤੇ ਸਾਡਾ ਸੱਬ ਦਾ ਬਰਾਬਰ ਹੱਕ ਹੈ| ਸਾਨੂੰ ਕਦੀ ਵੀ ਕਿਸੇ ਦੂਸਰੇ ਦੇ ਹਿਸੇ ਤੇ ਕਬਜ਼ਾ ਨਹੀਂ ਕਰਨਾ ਚਾਹੀਦਾ| | ਇਹ ਹੀ ਸ਼ਾਂਤੀ ਦਾ ਫ਼ਾਰਮੂਲਾ ਹੈ | ਜਿਸ ਤਰਾਂ ਕਨੂੰਨ ਘਰ ਦੇ ਨਹੀਂ ਬਲਕਿ ਸਰਕਾਰ ਦੇ ਹੁੰਦੇ ਹਨ ਠੀਕ ਉਸੇ ਤਰਾਂ ਇਨਸਾਨ ਦੁਆਰਾ ਬਣਾਏ ਧਰਮ ਨਹੀਂ ਬਲਕਿ ਪਰਮਾਤਮਾ ਦੁਆਰਾ ਵਿਖਾਇਆ ਰਾਹ ਹੀ ਧਰਮ ਹੈ| 

ਭਗਵਾਨ ਸ਼੍ਰੀ ਕ੍ਰਿਸ਼ਨ ਜੀ ਨੇ ਉਪਦੇਸ਼ ਦਿੱਤਾ ਕਿ ਜਿਸਨੇ ਚੰਗੇ ਕਰਮ ਕਿਤੇ  ਹੋਣ ਉਸਦਾ ਅੰਤ ਕਦੀ ਵੀ ਬੁਰਾ ਨਹੀਂ ਹੋ ਸਕਦਾ, ਨਾ ਇਥੇ ਅਤੇ ਨਾ ਆਉਂਣ ਵਾਲੇ ਸੰਸਾਰ ਵਿਚ | ਓਹਨਾ ਇਹ ਵੀ ਪ੍ਰਵਚਨ ਕੀਤਾ ਕਿ ਜੇਕਰ ਕੋਈ ਦੂਸਰਿਆਂ ਦੇ ਸੁੱਖ ਅਤੇ ਦੁੱਖ ਨੂੰ ਅਪਣਾ ਸਮ੍ਜਦਾ ਹੈ, ਤਾਂ ਉਸ ਨੇ ਆਤਮਕ ਮਿਲਾਪ ਦੀ ਪ੍ਰਾਪਤੀ ਕਰ ਲਿੱਤੀ ਹੈ | ਓਹਨਾ ਨੇ ਇਹ ਵੀ ਉਪਦੇਸ਼ ਦਿੱਤਾ ਕੇ ਜੋ ਮੈਨੂੰ ਹਰ ਚੀਜ਼ ਵਿੱਚ ਵੇਖਦੇ ਹਨ ਅਤੇ ਹਰ ਚੀਜ਼ ਨੂੰ ਮੇਰੇ ਵਿੱਚ, ਮੈਂ ਉਨ੍ਹਾਂ ਤੋਂ ਕਦੇ ਵੀ ਦੂਰ ਨਹੀਂ ਅਤੇ ਉਹ ਮੇਰੇ ਤੋਂ ਕਦੇ ਵੀ ਦੂਰ ਨਹੀਂ |

ਭਗਵਾਨ ਸ਼੍ਰੀ ਕ੍ਰਿਸ਼ਨ ਜੀ ਨੇ ਇਸ ਸੰਸਾਰ ਨੂੰ, ਇਸ ਸਮੂਚੇ ਸੰਸਾਰ ਵਾਸਤੇ ਬਹੁਤ ਉਪਦੇਸ਼ ਦਿਤੇ, ਸਾਡਾ ਫਰਜ਼ ਬਣਦਾ ਹੈ ਕੇ ਅਸੀਂ ਉਨ੍ਹਾਂ ਉਪਦੇਸ਼ਾਂ ਦੀ  ਵੱਧ ਤੋਂ ਵੱਧ ਪਾਲਣਾ ਕਰੀਏ |  

ਜੈ ਸ਼੍ਰੀ ਕ੍ਰਿਸ਼ਨ

Saturday 6 June 2020

ਗੁਰੂ ਹਰਗੋਬਿੰਦ ਸਾਹਿਬ ਜੀ :

ਸੱਬ  ਨੂੰ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਪ੍ਰਗਟ ਦਿਵਸ ਦੀ ਲੱਖ ਲੱਖ ਵਧਾਈ
ਮੀਰੀ ਅਤੇ ਪੀਰੀ ਦੋ ਤਲਵਾਰਾਂ ਦੇ ਧਾਰਨੀ ਸ਼੍ਰੀ ਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਧਾਰਮਕ ਅਸਹਿਣਸ਼ੀਲਤਾ ਨੂੰ ਵੇਖਦੇ ਹੋਏ ਆਉਂਣ ਵਾਲ਼ੀਆਂ ਸੰਗਤਾਂ ਨੂੰ ਜੋ ਕੇਵਲ ਸੰਤ ਸੁਭਾ ਦੇ ਸਨ, ਉਨ੍ਹਾਂ ਨੂੰ ਸੰਤ ਸੈਨਿਕਾਂ ਵਿਚ ਬਦਲ ਦਿੱਤਾ ਤਾਂ ਜੋ ਉਹ ਭਗਤੀ ਦੇ ਨਾਲ ਨਾਲ ਇਕ ਸੰਗਠਿਤ ਸ਼ਕਤੀ ਦੇ ਤੋਰ ਤੇ ਉਭਰ ਕੇ ਮਨੁੱਖੀ ਅਧਿਕਾਰ, ਮਨੁੱਖੀ ਆਜ਼ਾਦੀ ਅਤੇ ਭਾਈਚਾਰੇ ਲਈ ਤਿਆਰ ਬਰ ਤਿਆਰ ਰਹਿਣ

ਉਹ ਖੁਦ ਸ਼ਸਤਰ ਵਿਦਿਆ ਦੇ ਮਾਹਰ ਸਨ ਅਤੇ  ਉਨ੍ਹਾਂ ਨਾਲ ਹਮੇਸ਼ਾਂ ਸੰਤ ਸਿਪਾਹੀਆਂ ਦਾ ਜੱਥਾ ਰਹਿੰਦਾ ਸੀ ਤਾਂ ਜੋ ਲੋੜ ਪੈਂਣ ਤੇ ਉਹ ਆਪਂਣੇ ਜੌਹਰ ਵਿਖਾਂਦੇ ਹੋਏ ਦੁਸ਼ਟਾਂ ਦੇ ਦੰਦ ਖੱਟੇ ਕਰ ਸਕਣ । ਉਨ੍ਹਾਂ ਨੇ ਅਕਾਲ ਤਖਤ ਦਾ ਨਿਰਮਾਣ ਕਿਤਾ ਜੋ ਅੱਜ ਵੀ ਸਿੱਖ ਸਮਾਜ ਦੇ ਮਹੱਤਵਪੂਰਨ ਫੈਸਲੇ ਲੈਣ ਵਾਸਤੇ ਇਕ ਉੱਚ ਸਥਾਨ ਹੈ 

ਉਨ੍ਹਾਂ ਦੀ ਵੱਧ ਰਹੀ ਸ਼ਕਤੀ ਨੂੰ ਵੇਖ ਮੌਕੇ ਦੀ ਜ਼ਾਲਮ ਹਕੂਮਤ ਨੇ ਉਨ੍ਹਾਂ ਨੂੰ ਗਵਾਲੀਅਰ ਵਿੱਚ  ਕੈਦ ਕਰ ਲਿਆ. ਬੰਦੀ ਛੋੜ ਦਿਵਸ ਤੇ ਉਨ੍ਹਾਂ ਨੇ ਅਜਿਹਾ ਚੋਲਾ ਸਿਲਵਾਇਆ ਜਿਸ ਦੇ ਬਵਿੰਜਾ ਪਲੇ ਫੜ  ਕੇ ਉਨ੍ਹਾਂ ਨਾਲ ਹੋਰ ਰਾਜੇ ਵੀ ਬਾਹਰ ਆਉਂਣ ਵਿੱਚ ਸਫਲ ਹੋਏ. ਉਨ੍ਹਾਂ ਦੀ ਰਿਹਾਈ ਤੇ ਅਮ੍ਰਿਤਸਰ ਵਾਸੀਆਂ ਨੇ ਹਰਮੰਦਰ ਸਾਹਿਬ ਵਿੱਚ ਦੀਪ ਮਾਲਾ ਕਿਤੀ । ਉਨ੍ਹਾਂ ਦੁਆਰਾ ਦਰਸਾਇਆ ਰਾਹ ਸਿੱਖ ਜਗਤ ਦੀ ਜੀਵਨ ਸ਼ੈਲੀ  ਦਾ ਇਕ ਅਟੁੱਟ ਅੰਗ ਬਣ ਚੁਕਾ ਹੈ ਅਤੇ ਉਨ੍ਹਾਂ ਦਾ ਪਰਗਟ ਦਿਵਸ ਸਮੂਚੇ ਸੰਸਾਰ ਲਈ ਸਾਰਥਕ ਸਾਬਤ ਹੋਇਆ 

ਵਾਹੇ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿ ਫਤਹਿ 


Friday 5 June 2020

ਜਯੰਤੀ ਭਗਤ ਕਬੀਰ ਜੀ ਦੀ

ਭਗਤ ਕਬੀਰ ਜੀ ਦੀ ਜਯੰਤੀ ਦੀ ਲੱਖ ਲੱਖ ਵਧਾਈ, ਕਬੀਰ ਜੀ ਨੇ ਸਾਰੀ ਮਨੁੱਖ ਜਾਤੀ ਦੀ ਬਰਾਬਰਤਾ ਦਾ ਸੰਦੇਸ਼ ਦਿੱਤਾ, ਉਨ੍ਹਾਂ ਨੇ ਜਾਤੀ ਵਰਗ ਦੀ ਦੀਵਾਰ ਨੂੰ ਗਿਰਾਇਆ ਅਤੇ ਹਰ ਤਰਾਂ ਦੀਆਂ ਕੁਰੀਤੀਆਂ ਦਾ ਵਿਰੋਧ ਕੀਤਾ ਪਖੰਡ ਅੰਧ ਵਿਸ਼ਵਾਸ ਅਤੇ ਅੰਧ ਸ਼ਰਧਾ ਨੂੰ ਤਿਆਗਦੇ ਹੋਇ ਦਯਾ ਅਹਿੰਸਾ, ਪ੍ਰੇਮ ਏਕਤਾ ਅਤੇ ਭਗਤੀ ਦੀ ਪਾਲਣਾ ਨੂੰ ਆਪਂਣੇ ਜੀਵਨ ਵਿੱਚ ਵਿਸ਼ੇਸ਼ ਸਥਾਨ ਦੇਣ ਲਈ ਉਪਦੇਸ਼ ਦਿੱਤਾ ਉਨ੍ਹਾਂ ਨੇ ਫਰਮਾਇਆ ਪਰਮਾਤਮਾ ਕਾਬੇ ਅਤੇ ਕੈਲਾਸ਼ ਵਿੱਚ ਹੀ ਨਹੀਂ ਬਲਕਿ ਹਰ ਜਗਾਹ ਅਤੇ ਹਰ ਇਨਸਾਨ ਵਿੱਚ ਹੈ ਉਹ ਕੇਵਲ ਫਕੀਰ ਹੀ ਨਹੀਂ ਬਲਕਿ ਸਮਾਜ ਸੁਧਾਰਕ ਵੀ ਸਨ

ਉਹ ਕਿਸੇ ਇਕ ਫਿਰਕੇ ਨਾਲ ਆਪਂਣੇ ਆਪ ਨੂੰ ਨਹੀਂ ਜੋੜਦੇ ਸਨ ਬਲਕਿ ਸਮੂਚੀ ਮਾਨਵ ਜਾਤੀ ਦੇ ਭਲੇ ਦਾ ਸੋਚਦੇ ਸਨ ਇਸੇ ਲਈ ਉਨ੍ਹਾਂ ਨੇ ਫਰਮਾਇਆ : 
"ਕਬੀਰ ਖੜ੍ਹਾ ਬਾਜ਼ਾਰ ਮੈਂ ਸਬ ਕਿ ਚਾਹੇ ਖੈਰ ; ਨਾ ਕਹੁ ਸੇ ਦੋਸਤੀ ਨਾ ਕਹੁ ਸੇ ਬੈਰ  ਇਹ ਹੀ ਕਾਰਣ ਹੈ ਕੇ ਹਿੰਦੂ ਅਤੇ ਮੁਸਲਮਾਨ ਉਨ੍ਹਾਂ ਨੂੰ ਅਪਨਾ ਮਨਦੇ ਸਨ "

ਉਨ੍ਹਾਂ ਦੇ ਵਿਚਾਰ ਸਨ ਕਿ ਲਾਲਚ ਦੀ ਕੋਈ ਸੀਮਾਂ ਨਹੀਂ ਹੁੰਦੀ ਇਹ ਵਧਦਾ ਹੀ ਜਾਂਦਾ ਹੈ, ਲਾਲਚੀ ਇਨਸਾਨ ਕਦੇ ਸੰਤੁਸ਼ਟ ਨਹੀਂ ਹੁੰਦਾ ਉਸਦਾ ਮਨ ਹਮੇਸ਼ਾਂ ਭਟਕਦਾ ਰਹਿੰਦਾ ਹੈ ਅਤੇ ਆਪਂਣੇ ਮਨ ਦੀ ਸ਼ਾਂਤੀ ਗੁਆ ਲੈਂਦਾ ਹੈ ਉਨ੍ਹਾਂ ਨੇ ਪਰਮਾਤਮਾ ਕੋਲ ਇਹ ਹੀ ਅਰਦਾਸ ਕਰਨ ਦੀ ਸ਼ਿਕ੍ਸ਼ਾ ਦਿੱਤੀ : 
"ਸਾਈਂ ਇਤਨਾ ਦੀਜੀਏ ਜਾਮੇ ਕੁਟਮ ਸਮਾਇ ; ਮੈਂ ਭੀ ਭੁੱਖਾ ਨਾ ਰਾਹੁ , ਸਾਧੂ ਨਾ ਭੁੱਖਾ ਜਾਇ"

ਮਿੱਠੀ ਵਾਣੀ ਨੂੰ ਵਸ਼ੀਕਰਨ ਮੰਤਰ ਦਸਦੇ ਹੋਇ ਉਨ੍ਹਾਂ ਨੇ ਫਰਮਾਇਆ:
"ਮੀਠਾ ਸਬ ਸੇ ਬੋਲੀਏ ਸੁਖ ਉਪਜੇ ਚਾਹੁ ਓਰ ; ਬਸੀਕਰਨ   ਇਹ ਮੰਤਰ ਹੈ ਤਜੀਏ ਬਚਨ ਕਠੋਰ " 

ਵਾਹੇਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ                       


Friday 29 May 2020

ਲੋਕ ਡਾਊਨ - ਗ਼ਰੀਬ ਅਤੇ ਮੱਧ ਵਰਗ ਤੇ ਕਹਿਰ

ਕਰੋਨਾ ਵਾਇਰਸ ਤੋਂ ਬਚਾਅ  ਦੇ ਕਾਰਣ ਲਗੇ ਲਾਕ ਡਾਊਨ  ਕਾਰਣ ਕੇਵਲ ਗ਼ਰੀਬ ਦਿਹਾੜੀ-ਦਾਰ ਦਾ ਹੀ ਨਹੀਂ ਬਲਕਿ ਮੱਧ  ਵਰਗ ਦਾ ਲੱਕ ਵੀ ਟੁੱਟ ਗਿਆ ਹੈ ਖਾਸ ਤੋਰ ਤੇ ਉਹ ਮੱਧ ਵਰਗ ਦੇ ਲੋਗ ਜੋ ਪ੍ਰਾਈਵੇਟ ਸੰਸਥਾਵਾਂ ਵਿੱਚ ਕੰਮ ਕਰਦੇ ਹਨ . ਗਰੀਬ ਦਿਹਾੜੀ ਦਾਰ ਕੰਮ ਨਾ ਹੋਣ ਕਰਕੇ ਝੰਬਿਆ ਗਿਆ ਹੈ ਮੱਧ ਵਰਗ ਦੇ ਲੋਗ ਜੋ ਪ੍ਰਾਈਵੇਟ ਸੰਸਥਾ ਵਿੱਚ ਕੰਮ ਕਰਦੇ ਹਨ ਬਹੁਤਿਆਂ ਨੂੰ ਜਬਰਨ ਬਿਨਾ ਤਨਖਾਹ ਛੁੱਟੀ ਤੇ ਭੇਜ ਦਿੱਤਾ ਗਿਆ ਹੈ ਅਤੇ ਜ਼ਿਆਦਾ ਤਰ ਲੋਕਾਂ ਦੀਆਂ ਤਨਖਾਹਾਂ ਵਿੱਚ ਕਟੌਤੀ ਕਰ ਲਈ ਗਈ ਹੈ ਚਾਹੇ ਉਹ ਆਂਨ ਲਾਈਨ ਕੰਮ ਕਰ ਰਿਹਾ ਹੈ ਜਾਂ ਸੰਸਥਾ ਵਿੱਚ ਆ ਕੇ, ਇਥੋਂ ਤਕ ਕੇ ਕਈਆਂ ਨੂੰ ਤਨਖਾਹ ਦਾ ਤੀਜਾ ਹਿਸਾ ਹੀ ਦਿੱਤਾ ਜਾ ਰਿਹਾ ਹੈ

ਅਜਿਹੇ ਹਾਲਾਤ ਵਿੱਚ ਉਨ੍ਹਾਂ ਨੂੰ  ਦੱਬਲ਼ੀ ਮਾਰ ਝੱਲਣੀ ਪੈ ਰਹੀ ਹੈ .  ਇਕ ਤਾਂ ਤਨਖਾਹ ਵਿੱਚ ਕਟੌਤੀ ਦੂਜਾ ਅਡ ਅਡ ਤਰਾਂ ਦੇ
ਭੁਗਤਨਾ  ਦੀਆਂ ਦੇਣਦਾਰੀਆਂ  ਉਨ੍ਹਾਂ ਵਿਚਾਰਿਆਂ ਨੂੰ ਨਾਂ ਤਾਂ ਸਰਕਾਰ ਵਲੋਂ ਕੋਈ ਸਹਾਇਤਾ ਅਤੇ ਨਾਂ ਹੀ ਕਿਸੇ ਭਲਾਈ ਸੰਸਥਾ  ਵਲੋਂ ਅਤੇ ਨਾਂ ਹੀ ਆਤਮ ਸਨਮਾਨ ਕਾਰਨ ਉਹ ਕਿਸੇ ਤੋਂ ਮਦਤ ਦੀ ਗੁਹਾਰ ਲਗਾ ਸਕਦੇ ਹਨ

ਇਨ੍ਹਾਂ ਸਾਰਿਆਂ ਦੀ ਆਵਾਜ਼ ਨੂੰ ਬੁਲੰਦ ਕਰਦੇ ਹੋਏ ਸੈਂਟਰ ਸਰਕਾਰ ਨੂੰ ਬੁਲੰਦ ਆਵਾਜ਼ ਵਿੱਚ ਅਪੀਲ ਕੀਤੀ ਜਾਂਦੀ ਹੈ ਕਿ ਪ੍ਰਤੀ ਪ੍ਰੀਵਾਰ ਤੇਰਾਂ ਤੇਰਾਂ ਹਜ਼ਾਰ ਸਰਕਾਰ ਵਲੋਂ ਓਹਨਾ ਦੇ  ਖਾਤੇ ਵਿੱਚ ਪੁਆ ਦਿਤੇ ਜਾਣ ਤਾਂ ਜੋ ਸਬ ਇਜ਼ਤ ਦੀ ਜ਼ਿੰਦਗੀ ਜੀ ਸਕਣ. ਸਰਕਾਰ ਨੂੰ ਪਹਿਲਾਂ ਤੋਂ ਹੀ ਪਤਾ ਹੋਵੇਗਾ ਤੇਰਾਂ ਹਜ਼ਾਰ ਇਕ ਅਜੇਹੀ ਰਕਮ ਹੈ ਜਿਸਦੀ ਅਦਾਇਗੀ ਕਾਰਣ ਸਰਕਾਰੀ ਖਜ਼ਾਨੇ ਵਿੱਚ ਕਦੀ ਘਾਟ ਨਹੀਂ ਆਵੇਗੀ

ਛੋਟੇ ਵਪਾਰਕ ਅਦਾਰੇ ਵੀ ਇਸ ਔਖੀ ਘੜੀ ਤੋਂ ਬਚ ਨਹੀਂ ਸਕੇ ਉਨ੍ਹਾਂ ਦਾ ਦਰਦ ਵੀ ਕੇਵਲ ਮਹਿਸੂਸ ਕੀਤਾ ਜਾ ਸਕਦਾ ਹੈ ਦਸਿਆ ਨਹੀਂ ਜਾ ਸਕਦਾ . ਉਨ੍ਹਾਂ ਨੂੰ ਵਿਸ਼ੇਸ਼ ਪੈਕਜ ਦੇਣ ਦੀ ਅਪੀਲ ਕੀਤੀ ਜਾਂਦੀ ਹੈ ਤਾਂ ਜੋ ਬੰਦ ਰਹੇ ਕਾਰੋਬਾਰ ਨੂੰ ਦੁਬਾਰਾ ਲੀਹ ਤੇ ਲਿਆ ਸਕਣ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਿਹ            

Tuesday 26 May 2020

ਬਲੀਦਾਨ ਦਿਵਸ ਗੁਰੂ ਅਰਜਨ ਦੇਵ ਜੀ

ਮਾਨਵਤਾ ਦੀ ਰਕਸ਼ਾ ਲਈ ਬਣੀ ਸਿੱਖ ਕੌਮ ਵਿੱਚ ਇਕ ਨਵੀਂ ਰੂਹ ਫੂਕਣ ਲਈਂ ਗੁਰੂ ਅਰਜਨ ਦੇਵ ਜੀ ਦੁਆਰਾ ਦਿੱਤੀ ਲਾਸਾਨੀ ਸ਼ਹਾਦਤ ਦਿਹਾੜੇ ਅਸੀਂ ਸ਼ਰਧਾਂਜਲੀ ਭੇਂਟ ਕਰਦੇ ਹਾਂ. ਮੌਕੇ ਦੀ ਹਕੂਮਤ ਦੇ ਅਣਮਨੁੱਖੀ ਆਦੇਸ਼ ਦੁਆਰਾ ਤਤੀ ਤਵੀ ਤੇ ਬਿਠਾਣਾ ਅਤੇ ਸਿਰ ਵਿੱਚ ਗਰਮ ਰੇਤ ਦੇ ਪੈਣ ਦਾ ਜ਼ੁਲਮ ਵੀ ਉਨ੍ਹਾਂ ਦੇ ਸਿਧਾਂਤ ਨੂੰ ਪਿਘਲਾ ਨਹੀਂ ਸਕਿਆ ਜਿਸ ਨੇ ਸਿੱਖ ਕੌਮ ਵਿੱਚ ਇੱਕ  ਨਵਾਂ ਜੋਸ਼ ਭਰ ਦਿੱਤਾ .
 
ਉਨ੍ਹਾਂ ਨੇ ਸ਼੍ਰੀ ਅਮ੍ਰਿਤਸਰ ਵਿੱਚ ਸ਼੍ਰੀ ਹਰਮੰਦਿਰ ਸਾਹਿਬ ਦਾ ਨਿਰਮਾਣ ਕਰਵਾਇਆ ਜਿਸ ਦੇ ਹਰ ਦਿਸ਼ਾ ਵਿੱਚ ਚਾਰ ਦਰਵਾਜ਼ਿਆਂ ਦੇ ਨਿਰਮਾਣ ਦਾ ਅਰਥ ਹੈ ਕਿ ਕਿਸੇ ਵੀ ਜ਼ਾਤ ਦਾ ਮਨੁੱਖ ,ਕਿਸੇ ਵੀ ਦਿਸ਼ਾ ਤੋਂ ਆ ਸਕਦਾ ਹੈ ਅਤੇ ਉਹ ਕਿਸੇ ਵੀ ਦਿਸ਼ਾ ਵਿੱਚ ਵਾਹਿਗੁਰੂ ਅਗੇ ਸਿਰ ਝੁਕਾ ਸਕਦਾ ਹੈ. ਸ਼੍ਰੀ ਹਰਮੰਦਿਰ ਸਾਹਿਬ ਦੀ ਉਸਾਰੀ ਉਚਾਈ ਦੀ ਬਜਾਇ ਨੀਵੀਂ ਰਖਵਾਉਂਣਾ ਦਰਸਾਉਂਦਾ ਹੈ ਨਿਮਰਤਾ, ਅਜਿਹਾ ਕਰਕੇ ਉਨ੍ਹਾਂ ਨੇ ਬਰਾਬਰੀ, ਸਹਿਣਸ਼ੀਲਤਾ ਅਤੇ ਬਹੁਲਤਾਵਾਦ ਦੀ ਸਿਖਸ਼ਾ ਦਿੱਤੀ . 

ਉਨ੍ਹਾਂ ਨੇ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਸਮੇਂ ਕੀਰਤਨ ਸੋਹਿਲਾ ,.ਸੁਖਮਨੀ ਸਾਹਿਬ ਤੋਂ ਇਲਾਵਾ ਅਲੱਗ ਅਲੱਗ  ਸੰਤਾਂ ,ਫਕੀਰਾਂ ਦੀਆਂ ਰਚਨਾਵਾਂ ਨੂੰ ਸਥਾਨ ਦਿੱਤਾ ਅੱਜ  ਸੱਬ ਵਿਸ਼ਵਾਸ਼ ਕਰਦੇ ਹਨ ਕਿ ਪੋਥੀ ਪਰਮੇਸਰ ਕਾ ਥਾਨ .
 
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਿਹ