Tuesday 7 April 2020

ਰਾਜ ਧਰਮ

ਭਗਵਾਨ ਸ਼੍ਰੀ ਰਾਮ ਚੰਦਰ ਜੀ ਮਨੁੱਖੀ ਚੋਲਾ ਧਾਰਨ ਕਰਕੇ ਇਸ ਸੰਸਾਰ ਵਿੱਚ ਪ੍ਰਗਟ  ਹੋਏ ਤਾਂ ਜੋ ਸੰਸਾਰ ਨੂੰ ਸਹੀ ਮਾਰਗ ਦਿਸ਼ਾ ਦਿਖਾਈ ਜਾ ਸਕੇ
ਉਨ੍ਹਾਂ ਦੀਆਂ ਸ਼ਿਖਸ਼ਾਵਾਂ ਅੱਜ ਹੋਰ ਵੀ ਮਹੱਤਵ ਪੂਰਨ ਹੋ ਜਾਂਦੀਆਂ ਹਨ ਕਿਉਂਕਿ ਅੱਜ  ਪਰਿਵਾਰਕ ਕਦਰਾਂ ਕੀਮਤਾਂ,ਨੈਤਿਕਤਾ, ਇਨਸਾਨੀਯਤ,ਮਨੁੱਖੀ ਸਾਂਜ ਖਤਰੇ ਦੇ ਨਿਸ਼ਾਨ ਨੰ ਛੂ ਰਹੀ ਹੈ
ਉਨ੍ਹਾਂ ਨੇ ਆਪਂਣੇ ਪਿਤਾ ਦੀ ਇੱਛਾ ਦਾ ਪਾਲਣ ਕਰਦੇ ਹੋਏ ਖੁਸ਼ੀ ਖੁਸ਼ੀ ੧੪ ਸਾਲ ਬਨਵਾਸ ਕੱਟਣਾ ਸਵੀਕਾਰ ਕਿਤਾ     ਅਤੇ ਇਕ  ਹੋਣਹਾਰ ਪੁੱਤਰ ਦੀ ਉਧਾਰਣ ਦਿੰਦੇ ਹੋਏ ਸੰਸਾਰ ਨੰ ਪਿਰਵਾਰਕ ਕਦਰਾਂ ਕੀਮਤਾਂ ਦੀ ਸਿਖਸ਼ਾ ਦਿਤੀ ਉਹ ਇਕ ਚੰਗੇ ਭਰਾ, ਪਤੀ ਤੋਂ ਇਲਾਵਾ ਇਕ ਨਿਪੁਣ ਸ਼ਾਸਕ ਸਨ# ਜਿਸ ਕਰਕੇ ਲੋਕਾਂ ਅੰਦਰ ਰਾਮ ਰਾਜ ਦੀ ਸਥਾਪਨਾ ਦੀ ਪ੍ਰਬਲ ਇੱਛਾ ਪੈਦਾ ਹੋਈ ਇਹ ਸਮੇਂ ਸਮੇਂ ਦੀਆਂ ਪ੍ਰਾਂਤਕ ਅਤੇ ਕੇਂਦਰ ਸਰਕਾਰਾਂ ਨੂੰ ਰਾਜ ਧਰਮ# ਦੀ ਪਾਲਣਾ ਦਾ ਇਕ ਜ਼ਰੂਰੀ ਸੁਨੇਹਾ ਹੈ
ਉਨ੍ਹਾਂ ਨੇ ਸਬਰੀ ਦੇ ਜੂਠੇ ਬੇਰ ਖਾ ਕੇ ਛੋਟੇ ਬੜੇ ਦਾ ਭੇਦ ਮਿਟਾਉਂਦੇ ਹੋਏ ਸੰਸਾਰ ਨੂੰ ਭਾਈ ਚਾਰਕ ਸਾਂਜ ਦਾ ਸੰਦੇਸ਼ ਦਿੱਤਾ, ਹਰ ਜੀਵ ਜੰਤੂ, ਹਰ ਪ੍ਰਾਣੀ ਦਾ ਅਧਿਕਾਰ ਇਸ ਧਰਤੀ ਤੇ ਹੈ ਇਸ ਸਚਾਈ ਨੂੰ ਸਵੀਕਾਰ ਕਰਨ ਲਯੀ ਉਪਦੇਸ਼ ਦਿੱਤਾ
ਅੱਜ ਭਾਰਤ ਨੰ ਹੀ ਨਹੀਂ ਬਲਿਕ ਸਮੂੱਚੇ ਸੰਸਾਰ ਨੰ ਉਨ੍ਹਾਂ ਦੀਆਂ ਸ਼ਿਖਸ਼ਾਵਾਂ ਦੀ ਅਤੀ ਜ਼ਰੂਰਤ ਹੈ 
ਜੇ ਲੋਗ ਉਨ੍ਹਾਂ ਦੀਆਂ ਸ਼ਿਖਸ਼ਾਵਾਂ ਤੇ ਚਲਣ ਤਾਂ ਇਹ ਸੰਸਾਰ ਜੀਣ ਵਾਸਤੇ ਇੱਕ ਉਤਮ ਸਥਾਨ ਹੋਵੇਗਾ ਅਤੇ ਸੰਸਾਰ ਨੂੰ ਨਰਕ ਬਨਾਉਂਣ  ਵੱਲ  ਵੱਧ ਰਹੇ ਕਦਮਾਂ ਨੰ ਠੱਲ ਪਵੇਗੀ ਨਹੀਂ ਤਾਂ ਸ੍ਰਿਸ਼ਟੀ ਆਪਂਣੇ ਢੰਗ ਨਾਲ ਸਿਖਸ਼ਾ ਦੇਵੇਗੀ
ਰਾਮ ਨਾਮ ਕੀ ਲੂਟ ਹੈ ਲੂਟ ਸਕੇ ਤੋਂ ਲੂਟ ਅੰਤਕਾਲ ਪਛਤਾਇਗਾ ਜਬ ਪ੍ਰਾਣ ਜਾਏਂਗੇ ਛੂਟ
ਭਗਵਾਨ ਸ਼੍ਰੀ ਰਾਮ ਚੰਦਰ ਜੀ ਕੀ ਜੈ