Saturday 6 June 2020

ਗੁਰੂ ਹਰਗੋਬਿੰਦ ਸਾਹਿਬ ਜੀ :

ਸੱਬ  ਨੂੰ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਪ੍ਰਗਟ ਦਿਵਸ ਦੀ ਲੱਖ ਲੱਖ ਵਧਾਈ
ਮੀਰੀ ਅਤੇ ਪੀਰੀ ਦੋ ਤਲਵਾਰਾਂ ਦੇ ਧਾਰਨੀ ਸ਼੍ਰੀ ਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਧਾਰਮਕ ਅਸਹਿਣਸ਼ੀਲਤਾ ਨੂੰ ਵੇਖਦੇ ਹੋਏ ਆਉਂਣ ਵਾਲ਼ੀਆਂ ਸੰਗਤਾਂ ਨੂੰ ਜੋ ਕੇਵਲ ਸੰਤ ਸੁਭਾ ਦੇ ਸਨ, ਉਨ੍ਹਾਂ ਨੂੰ ਸੰਤ ਸੈਨਿਕਾਂ ਵਿਚ ਬਦਲ ਦਿੱਤਾ ਤਾਂ ਜੋ ਉਹ ਭਗਤੀ ਦੇ ਨਾਲ ਨਾਲ ਇਕ ਸੰਗਠਿਤ ਸ਼ਕਤੀ ਦੇ ਤੋਰ ਤੇ ਉਭਰ ਕੇ ਮਨੁੱਖੀ ਅਧਿਕਾਰ, ਮਨੁੱਖੀ ਆਜ਼ਾਦੀ ਅਤੇ ਭਾਈਚਾਰੇ ਲਈ ਤਿਆਰ ਬਰ ਤਿਆਰ ਰਹਿਣ

ਉਹ ਖੁਦ ਸ਼ਸਤਰ ਵਿਦਿਆ ਦੇ ਮਾਹਰ ਸਨ ਅਤੇ  ਉਨ੍ਹਾਂ ਨਾਲ ਹਮੇਸ਼ਾਂ ਸੰਤ ਸਿਪਾਹੀਆਂ ਦਾ ਜੱਥਾ ਰਹਿੰਦਾ ਸੀ ਤਾਂ ਜੋ ਲੋੜ ਪੈਂਣ ਤੇ ਉਹ ਆਪਂਣੇ ਜੌਹਰ ਵਿਖਾਂਦੇ ਹੋਏ ਦੁਸ਼ਟਾਂ ਦੇ ਦੰਦ ਖੱਟੇ ਕਰ ਸਕਣ । ਉਨ੍ਹਾਂ ਨੇ ਅਕਾਲ ਤਖਤ ਦਾ ਨਿਰਮਾਣ ਕਿਤਾ ਜੋ ਅੱਜ ਵੀ ਸਿੱਖ ਸਮਾਜ ਦੇ ਮਹੱਤਵਪੂਰਨ ਫੈਸਲੇ ਲੈਣ ਵਾਸਤੇ ਇਕ ਉੱਚ ਸਥਾਨ ਹੈ 

ਉਨ੍ਹਾਂ ਦੀ ਵੱਧ ਰਹੀ ਸ਼ਕਤੀ ਨੂੰ ਵੇਖ ਮੌਕੇ ਦੀ ਜ਼ਾਲਮ ਹਕੂਮਤ ਨੇ ਉਨ੍ਹਾਂ ਨੂੰ ਗਵਾਲੀਅਰ ਵਿੱਚ  ਕੈਦ ਕਰ ਲਿਆ. ਬੰਦੀ ਛੋੜ ਦਿਵਸ ਤੇ ਉਨ੍ਹਾਂ ਨੇ ਅਜਿਹਾ ਚੋਲਾ ਸਿਲਵਾਇਆ ਜਿਸ ਦੇ ਬਵਿੰਜਾ ਪਲੇ ਫੜ  ਕੇ ਉਨ੍ਹਾਂ ਨਾਲ ਹੋਰ ਰਾਜੇ ਵੀ ਬਾਹਰ ਆਉਂਣ ਵਿੱਚ ਸਫਲ ਹੋਏ. ਉਨ੍ਹਾਂ ਦੀ ਰਿਹਾਈ ਤੇ ਅਮ੍ਰਿਤਸਰ ਵਾਸੀਆਂ ਨੇ ਹਰਮੰਦਰ ਸਾਹਿਬ ਵਿੱਚ ਦੀਪ ਮਾਲਾ ਕਿਤੀ । ਉਨ੍ਹਾਂ ਦੁਆਰਾ ਦਰਸਾਇਆ ਰਾਹ ਸਿੱਖ ਜਗਤ ਦੀ ਜੀਵਨ ਸ਼ੈਲੀ  ਦਾ ਇਕ ਅਟੁੱਟ ਅੰਗ ਬਣ ਚੁਕਾ ਹੈ ਅਤੇ ਉਨ੍ਹਾਂ ਦਾ ਪਰਗਟ ਦਿਵਸ ਸਮੂਚੇ ਸੰਸਾਰ ਲਈ ਸਾਰਥਕ ਸਾਬਤ ਹੋਇਆ 

ਵਾਹੇ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿ ਫਤਹਿ 


No comments:

Post a Comment