ਸਬ ਨੂੰ ਸੁਤੰਤਰਤਾ ਦਿਵਸ ਦੀ ਲੱਖ ਲੱਖ ਵਧਾਈ |
ਅੱਜ ਦੇ ਦਿਹਾੜੇ ਮਹਾਨ ਅਜ਼ਾਦੀ ਘੁਲਾਟੀਏ ਮਹਾਤਮਾ ਗਾਂਧੀ, ਪੰਡਿਤ ਜਵਾਹਰ ਲਾਲ ਨਹਿਰੂ, ਭਗੱਤ ਸਿੰਘ, ਰਾਜ ਗੁਰੂ , ਸੁਖਦੇਵ, ਊਧਮ ਸਿੰਘ ਅਤੇ ਅਣਗਿਣਤ ਅਜ਼ਾਦੀ ਦੇ ਯੋਦਿਆਂ ਦਾ ਸਪਨਾ ਪੂਰਾ ਹੋਇਆ| ਇਹ ਆਜ਼ਾਦੀ ਜੋ ਸਾਨੂੰ ਵਿਰਸੇ ਵਿੱਚ ਮਿਲੀ ਹੈ ਇਸ ਦਾ ਅਨੰਦ ਆਮ ਜਨਤਾ ਤਕ ਵੀ ਪਹੁੰਚਣਾ ਚਾਹੀਦਾ ਹੈ| ਸਾਨੂੰ ਸਾਰਿਆਂ ਨੂੰ ਦੇਸ਼ ਦਾ ਵਿਕਾਸ, ਜੋ ਹਰ ਪੱਖ ਤੋਂ ਹੋਵੇ, ਉਸ ਵਲ ਅਪਣਾ ਧਿਆਨ ਕੇਂਦਰਤ ਕਰਨਾ ਚਾਹੀਦਾ ਹੈ, ਤਾਂ ਕਿ ਭਾਰਤ ਨੂੰ ਵਿਸ਼ਵ ਦੇ ਸ਼ਕਤੀ ਸ਼ਾਲੀ ਦੇਸ਼ਾ ਦੀ ਸੂਚੀ ਵਿੱਚ ਲੈ ਕੇ ਆਇਆ ਜਾ ਸਕੇ|
ਪ੍ਰੰਤੂ, ਇਕ ਵੱਡਾ ਪ੍ਰੰਤੂ, ਇਕ ਬਹੁਤ ਵੱਡਾ ਪ੍ਰੰਤੂ, ਸਾਂਨੂੰ ਇਕ ਵਾਰ ਫੇਰ ਅਜ਼ਾਦੀ ਦੀ ਜੰਗ ਵਿੱਚ ਕੁੱਦਣਾ ਪਵੇਗਾ, ਕਿਉਂਕਿ ਕੁੱਜ ਨੇਤਾ ਅਜਿਹੇ ਹਨ ਜੋ ਚਾਹੁੰਦੇ ਹਨ ਕੇ ਬੁਲ ਤਾਂ ਆਜ਼ਾਦ ਹੋਣ ਪਰ ਜ਼ੁਬਾਨ ਉਨ੍ਹਾਂ ਦੀ ਮਰਜ਼ੀ ਨਾਲ ਹਿੱਲੇ ਅਤੇ ਧਮਕਾਇਆ ਜਾਂਦਾ ਹੈ ਕਿ ਉਨ੍ਹਾਂ ਨੂੰ ਗਰੱਦਨ ਮਰੋੜ ਸਿਆਸਤ ਵੀ ਆਉਂਦੀ ਹੈ |
ਪਹਿਲਾਂ ਹੀ ਅਸੀਂ ਵੰਡ ਦਾ ਸੰਤਤਾਪ ਭੋਗ ਚੁਕੇ ਹਾਂ ਇਸ ਲਈ ਵੰਡ ਪਾਉਂਣ ਵਾਲੀ ਰਾਜਨੀਤੀ ਦਾ ਸਖ਼ਤ ਸ਼ਬਦਾਂ ਨਾਲ ਵਿਰੋਧ ਕਰਦੇ ਹਾਂ ਅਤੇ ਚੇਤਾਵਨੀ ਦਿੰਦੇ ਹਾਂ ਕੇ ਆਮ ਜਨਤਾ ਵੰਡ ਪਾਉਂਣ ਵਾਲੀ ਰਾਜਨੀਤੀ ਵਿਰੂੱਧ ਲਾਮਬੰਦ ਹੋ ਚੁਕੀ ਹੈ|
ਇਹ ਚਿਤਾਵਨੀ ਦਿੰਦੇ ਹਾਂ --
ਐਸੇ ਮਸਲੇ ਸੁਲਝਾਤੇ ਪਲੇ ਔਰ ਬੜੇ ਹੂਏ ਹੈ |
ਇਸਕੋ ਸੁਲਝਾਨੇ ਕਾ ਹੁਨਰ ਰਖਤੇ ਹੈ ||
ਇਕ ਵਾਰ ਫੇਰ ਸਾਰਿਆਂ ਨੂੰ ਅਜ਼ਾਦੀ ਦੀ ਲੱਖ ਲੱਖ ਵਧਾਈ
ਜੈ ਹਿੰਦ ਜੈ ਭਾਰਤ